Saturday, 3 September 2016



         ਸੁਫ਼ਨਿਆਂ ਦੀਆਂ ਲੋਥਾਂ                                                    ਵੀਰੋ ਕੈਨੇਡਾ ਵਿਆਹੀ ਜਾਣ ਮਗਰੋਂ ਪੰਜਾਂ ਸਾਲ਼ਾਂ ਬਾਅਦ ਆਪਣੇ  ਛੋਟੇ ਭਰਾ ਦੇ ਵਿਆਹ 'ਤੇ ਆਈ ਸੀ।ਉਹਦੇ ਕਪੜੇ ਗਹਿਣੇ,ਸਾਬਣ,ਸ਼ੈਂਪੂ, ਸੈਂਟ ਤੇ ਹੋਰ ਚੀਜਾਂ ਵਸਤਾਂ ਦੇਖ ਕੇ ਸਹੇਲੀਆਂ ਮਨ ਹੀ ਮਨ ਉੇਹਦੇ ਨਾਲ ਈਰਖਾ ਕਰ ਰਹੀਆਂ ਸਨ। ਬਚਪਨ ਦੀ ਸਹੇਲੀ ਜੋਤੀ ਨੇ ਉਹਦੇ ਬਲੌਰੀ ਝੁਮਕੇ ਨੂੰ ਨੀਝ ਨਾਲ ਤੱਕਦਿਆਂ ਪੁਛਿਆ,ਵੀਰੋ! ਤੂੰ ਖੁਸ਼ ਤਾਂ ਹੈਂ ਨਾ ?
              ਕੁੜੀ ਚਹਿਕਦੀ ਚਹਿਕਦੀ ਚੁੱਪ ਜਿਹੀ ਹੋ ਗਈ । ਚਿਹਰੇ ਦੇ ਬਦਲਦੇ ਹਾਵ ਭਾਵ ਦੇਖ ਕੇ ਜੋਤੀ ਬੋਲੀ, ਤੂੰ ਜਾਣ ਲੱਗੀ ਨੇ ਕਿਹਾ ਸੀ ਬਈ ਏਥੇ ਤਾਂ ਜਨਾਨੀਆਂ ਸਾਰਾ ਦਿਨ ਧੰਦ ਪਿਟਦੀਆਂ, ਕੋਈ ਕਦਰ ਨੀ...ੳਥੇ  ਕੰਮ ਦੇ ਡਾਲਰ ਮਿਲਣਗੇ, ਮੇਰੀ ਕੋਈ ਪੁੱਛ ਪਰਤੀਤ ਹੋਊ ”
            ਆਹੋ! ਸੋਚਿਆ ਤਾਂ ਏਦਾਂ ਸੀਇੱਕ ਨਿੱਕਾ ਜਿਹਾ ਹਉਕਾ ਬੋਲਿਆ 
             “ ਨਾ ਫੇਰ ਮਿਲਿਆ ਇੱਜ਼ਤ ਪਿਆਰ?”
             “ ਕਿੱਥੇ ਭੈਣੇਂ?.....ੳਥੇ ਡਾਲਰ ਤਾਂ ਮਿਲਦੇ ......ਪਰ ਪੇ ਪੈਕਟ ਆਉਂਦਿਆਂ ਖੋਹ ਲੈਂਦੇ ਅਗਲੇ ”
           “ ਅੱਛਾ...?”
         “ ਤੇ ਹੋਰ....?ਸਾਰਾ ਦਿਨ ਜਾਬਾਂ ਤੇ ਹੱਡ ਤੁੜਾਓ! ਕੇ ਘਰ ਦਾ ਕੰਮਕਾਰ ਕਰੋ,ਨੈਟ ਨੂੰ ਸ਼ਰਾਬੀ ਪਤੀ ਦੀਆਂ ਗਾਲਾਂ ਤੇ ਕੁੱਟ...
ਵੀਰੋ ਫਿੱਸ ਪਈ ।         
         “ ਨਾ ਤੇ ਤੁਸੀਂ ਅੱਗੋਂ ਕੋਈ ਉਜਰ ਨੀ ਕਰਦੀਆਂ?”
         “ ਲੈ! ਮਾੜਾ ਜਿਹਾ ਕੁਸ਼ ਕਹੋ ਸਹੀ, ਅਗਲਾ ਕਹਿੰਦੈ ਘਰੋਂ ਕੱਢ ਦਊਂ, ਅਖੇ ਮੈਨੂੰ ਇੰਡੀਆ ਤੋਂ ਹੋਰ ਬਥੇਰੀਆਂ.....”
            ਝੀਲ ਵਰਗੀਆਂ ਅੱਖਾਂ ਵਿੱਚ ਸੁਫਨਿਆਂ ਦੀਆਂ ਲੋਥਾਂ ਤਰ ਰਹੀਆਂ ਸਨ ।

No comments:

Post a Comment